ਪੰਜਾਬੀ ਕਲਚਰਲ ਸੈਂਟਰ ਯੂਐੱਸਏ ਫਰਿਜ਼ਨੋਂ ਅਸਲ ਵਿੱਚ ਪਿਛਲੇ ਲਗਭਗ ਇੱਕ ਦਹਾਕੇ ਤੋਂ ਪੰਜਾਬੀ ਭਾਈਚਾਰੇ ਦੀ ਸੇਵਾ ਵਿੱਚ ਲੱਗੇ ਆ ਰਹੇ ਪੰਜਾਬੀ ਰੇਡੀਓ ਯੂ.ਐਸ.ਏ ਦਾ ਹੀ ਨਵਾਂ ਪ੍ਰਾਜੈਕਟ ਹੈ। ਇਸਦਾ ਮੁੱਖ ਮਕਸਦ ਕੈਲੀਫੋਰਨੀਆਂ ਵਿਚਲੇ ਪੰਜਾਬੀਆਂ ਦੀ ਭਰਵੀਂ ਵਸੋਂ ਵਾਲੇ ਫਰਿਜ਼ਨੋਂ ਅਤੇ ਆਸ ਪਾਸ ਦੇ ਸ਼ਹਿਰਾਂ ਵਿਚਲੇ ਅਪਣੇ ਭਾਈਚਾਰੇ ਨੂੰ ਅਪਣੀਆਂ ਸਮਾਜਿਕ, ਸਭਿਆਚਾਰਕ, ਸਾਹਿਤਕ, ਵਿਦਿਅਕ ਅਤੇ ਹੋਰ ਕਲਾਤਮਕ ਸਰਗਰਮੀਆਂ ਦੀ ਪੂਰਤੀ ਵਾਸਤੇ ਇੱਕ ਵਧੀਆ ਤੇ ਬਹੁਮੰਤਵੀ ਮੰਚ ਮੁਹੱਈਆ ਕਰਨਾ ਹੈ।
ਦੁਨੀਆ ਦੇ ਵੱਖ ਵੱਖ ਭਾਗਾਂ ਵਿੱਚ ਰਹਿ ਰਹੇ ਬੇਹੱਦ ਉੱਦਮੀ ਅਤੇ ਮੇਹਨਤੀ ਪੰਜਾਬੀ ਨੂੰ ਖੁਸ਼ਹਾਲ ਅਤੇ ਤਰੱਕੀਯਾਫਤਾ ਕੌਮਾਂ ਦੇ ਮੁਕਾਬਲੇ ਹਰ ਪੱਖੋਂ ਸਮਰੱਥ ਬਣਾ ਕੇ ਸਮਾਜਿਕ ਅਤੇ ਰਾਜਸੀ ਖੇਤਰਾਂ ਵਿੱਚ ਸਨਮਾਨਜਨਕ ਸਥਾਨ ਦਿਵਉਣ ਲਈ ਸਾਨੂੰ ਅਪਣੀਆਂ ਸੰਸਥਾਵਾਂ ਕਾਇਮ ਕਰਨ ਦੀ ਸਖ਼ਤ ਲੋੜ ਹੈ। ਨਵਿਆਂ ਸਮਾਜਾਂ ਵਿੱਚ ਜਾ ਕੇ ਵਸਣ ਬਾਅਦ ਪੰਜਾਬੀਆਂ ਨੇ ਅਪਣੀਆਂ ਰੂਹਾਨੀ ਤੇ ਧਾਰਮਿਕ ਲੋੜਾਂ ਦੀ ਪੂਰਤੀ ਲਈ ਵੱਡੀ ਪੱਧਰ ਉੱਤੇ ਗੁਰਦੁਆਰਾ ਸਾਹਿਬਾਨ ਦੀ ਸਥਾਪਨਾ ਲਈ ਬਹੁਤ ਹੀ ਸ਼ਲਾਘਾਯੋਗ ਪ੍ਰਾਪਤੀਆਂ ਕੀਤੀਆਂ।
Services managed by Punjabi Cultural Center
ਮੇਲ ਮਿਲਾਪ
ਪੰਜਾਬ, ਹੋਰਨਾਂ ਮੁਲਕਾਂ ਤੇ ਸਟੇਟਾਂ ਤੋਂ ਇੱਥੇ ਆਉਣ ਵਾਲੇ ਖਾਸ ਕਰ ਪੰਜਾਬੀ ਭਾਈਚਾਰੇ ਦੀਆਂ ਵੱਖ ਵੱਖ ਖੇਤਰਾਂ ਦੀਆਂ ਸਖਸ਼ੀਅਤਾਂ ਨਾਲ ਮੇਲ-ਮਿਲਾਪ, ਰੂ ਬ ਰੂ। ਤੇ ਵਿਚਾਰ ਵਟਾਂਦਰੇ ਕਰਵਾਏ ਜਾਣਗੇ।
ਬੱਚਿਆਂ ਦੇ ਕੈਂਪ
ਬੱਚਿਆਂ ਦੇ ਕੈਂਪ ਲਾਉਣ ਤੋਂ ਇਲਾਵਾ ਉਨ੍ਹਾਂ ਦੇ ਸਭਿਆਚਾਰਕ ਤੇ ਵਿਦਿਅਕ ਖਾਸ ਕਰ ਭਾਸ਼ਨ , ਕਵਿਤਾ, ਕੀਰਤਨ ਅਤੇ ਦਸਤਾਰ ਮੁਕਾਬਲੇ ਕਰਵਾਏ ਜਾਇਆ
ਸਾਹਿਤਕ ਸਰਗਰਮੀਆਂ
ਸਾਹਿਤਕ ਤੇ ਸਭਿਆਚਾਰਕ ਸੰਸਥਾਵਾਂ/ਜਥੇਬੰਦੀਆਂ ਨੂੰ ਅਪਣੇ ਮਾਸਿਕ ਤੇ ਸਾਲਾਨਾ ਸਮਾਰੋਹਾਂ ਦੇ ਇਲਾਵਾ ਸਾਹਿਤਕ ਮੀਟਿੰਗਾਂ, ਲੇਖਕ ਮਿਲਣੀਆਂ, ਕਵੀ ਦਰਬਾਰ, ਕਿਤਾਬ ਰਿਲੀਜ਼ ਸਮਾਰੋਹ ਪ੍ਰੋਗਰਾਮ ਕਰਵਾਉਣ ਲਈ ਲੋੜੀਂਦੇ ਪ੍ਰਬੰਧ ਅਤੇ ਸਹੂਲਤਾਂ ਉਪਲਭਦ ਹਨ।
ਟਰੱਕਿੰਗ ਬਾਰੇ ਸੈਮੀਨਾਰ
ਅਮਰੀਕਾ ਖਾਸ ਕਰ ਕੈਲੀਫੋਰਨੀਆ ਦੇ ਵੱਖ ਵੱਖ ਭਾਗਾਂ ਤੋਂ ਇਲਾਵਾ ਫਰਿਜ਼ਨੋ ਇਲਾਕੇ ਦੀ ਟਰੱਕਿੰਗ ਇੰਡਸਟਰੀ ਵਿੱਚ ਪੰਜਾਬੀ ਭਾਈਚਾਰਾ ਦਾ ਵੱਡੀ ਪੱਧਰ ਉੱਤੇ ਸ਼ਾਮਲ ਹੈ। ਟਰਕਿੰਗ ਖੇਤਰ ਦੇ ਵਪਾਰਕ ਅਤੇ ਹੋਰਨਾਂ ਪੱਖਾਂ ਨਾਲ ਸਬੰਧਿਤ ਮਸਲਿਆਂ ਬਾਰੇ ਸਬੰਧੀ ਸੈਮੀਨਾਰ ਵੀ ਕਰਵਾਏ ਜਾ ਸਕਣਗੇ।
ਨਸ਼ਾ ਛੁਡਾਊ ਕੈਂਪ
ਨਸ਼ਾ ਛਡਾਉ ਕੈਂਪ ਲਗਵਾਏ ਜਾਣ ਦੇ ਉਪਰਾਲੇ ਕੀਤੇ ਜਾਣਗੇ। ਯੋਗਾ ਕਲਾਸਾਂ. ਕੌਂਸਲਿੰਗ ਤੇ ਮਾਨਸਿਕ ਸਿਹਤ ਸਬੰਧੀ ਮਿਲਣੀਆਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ।
ਪੰਜਾਬੀ ਸਕੂਲ
ਇੱਥੇ ਭਵਿੱਖ ਵਿੱਚ ਪੰਜਾਬੀ ਸਕੂਲ ਸੁਰੂ ਕਰਨ ਦਾ ਪ੍ਰਾਜੈਕਟ ਵੀ ਵਿਚਾਰਅਧੀਨ ਹੈ। ਇਸ ਮੰਤਵ ਵਾਸਤੇ ਬਿਲਡਿੰਗ ਵਿਚਲੇ 5 ਕਮਰੇ ਹਨ। ਇਨ੍ਹਾਂ ਵਿੱਚ ਸਾਰੀਆਂ ਸਹੂਲਤਾਂ ਤੋਂ ਇਲਾਵਾ ਵੱਖਰੀ ਐਂਟਰੀ ਅਤੇ ਛੋਟਾ ਮੇਨ ਗੇਟ ਵੀ ਹੈ। ਇਸ ਸਕੂਲ 'ਚ ਪੰਜਾਬੀ ਦੀ ਪੜ੍ਹਾਈ ਤੋਂ ਇਲਾਵਾ ਹਾਈ ਸਕੂਲ ਤੋਂ ਬਾਅਦ ਕਾਲਜਾਂ 'ਚ ਦਾਖਲਿਆਂ ਦੇ ਟੈਸਟ ਲਈ ਕੋਚਿੰਗ ਦੇ ਪ੍ਰਬੰਧ ਕੀਤੇ ਜਾਇਆ ਕਰਨਗੇ।